ਕੁਝ ਮੇਰੇ ਬਾਰੇ
ਇੱਕ ਮਿੱਟੀ ਆਪਣੀ ਭੁਲਿਓ ਨਾ ਇੱਕ ਚੇਤੇ ਆਪਣੀ ਮਾਂ ਰੱਖਣਾ
ਬੜਾ ਸਤਕਾਰੀ ਹਾਂ ,
ਉਸ ਮਾਂ ਦਾ ,
ਜਿਸ ਬੋਲਣ ਦਾ ਚਜ ਸਖਾ ਦਿਤਾ |
ਬੜਾ ਸਤਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿਤਾ |
ਬੜਾ ਸਤਕਾਰੀ ਹਾਂ , ਉਸ ਰਬ ਦਾ ,
ਜਿਹਨੇ ਗਰੀਬੀ ਦਾ ਹੜ ਲੰਘਾ ਦਿਤਾ |
————————
ਕੀ ਚੰਗਾ ਕੀ ਵਜ੍ਹਾ ਖੁਸ਼ੀ ਦੀ ..…..
ਨਿੱਕੇ ਨਿੱਕੇ ਚਾਅ ਨੇ ਸਾਡੇ
ਨਿੱਕੇ ਸੁਪਨੇ ਲੈਦੇ ਹਾਂ
ਨਿੱਕੀ ਜਿਹੀ ਦੁਨੀਆਂ ਸਾਡੀ
ਉਸ ਵਿੱਚ ਹੀ ਖੁਸ਼ ਰਹਿੰਦੇ ਹਾਂ
ਹੱਸ ਕੇ ਕੋਈ ਬੁਲਾ ਲਵੇ ਤਾਂ
ਉਸਦੇ ਪੈਰੀਂ ਪੈਂਦੇ ਹਾਂ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ
ਅਕਸਰ ਹੀ ਕਰ ਲੈਂਦੇ ਹਾਂ
ਮਨ ਦੀ ਖੁਸ਼ੀ ਵੀ ਸਾਨੂੰ
ਕਾਫੀ ਸਸਤੀ ਮਿਲ ਜਾਂਦੀ
ਖਿ਼ਡ਼ਿਆ ਫੁੱਲ ਕੋਈ ਹੱਸਦਾ ਬੱਚਾ
ਦੇਖ ਕੇ ਖੁਸ਼ ਹੋ ਲੈਂਦੇ ਹਾਂ
—————–